ਆਪਣੇ ਆਪ ਨੂੰ ਪੇਸ਼ ਕਰਨਾ
ਕੀ ਮੈਂ ਆਪਣੀ ਪ੍ਰਤੀਨਿਧਤਾ ਕਰ ਸਕਦਾ/ਸਕਦੀ ਹਾਂ?
ਸਿਵਲ, ਪਰਿਵਾਰਕ ਕਾਨੂੰਨ, ਅਤੇ ਪ੍ਰੋਬੇਟ ਮਾਮਲਿਆਂ ਵਿੱਚ, ਲੋਕ ਖੁਦ ਆਪਣੀ ਪ੍ਰਤੀਨਿਧਤਾ ਕਰ ਸਕਦੇ ਹਨ। ਛੋਟੇ ਦਾਅਵਿਆਂ ਦੇ ਮਾਮਲਿਆਂ ਵਿੱਚ, ਵਿਅਕਤੀਆਂ ਨੂੰ ਆਪਣੀ ਪ੍ਰਤਿਨਿਧਤਾ ਆਪ ਕਰਨੀ ਚਾਹੀਦਾ ਹੈ; ਵਕੀਲਾਂ ਨੂੰ ਅਪੀਲ ਨੂੰ ਛੱਡ ਕੇ ਛੋਟੇ ਦਾਅਵਿਆਂ ਦੇ ਮਾਮਲੇ ਵਿੱਚ ਕਿਸੇ ਦੀ ਵੀ ਪ੍ਰਤੀਨਿਧਤਾ ਕਰਨ ਦੀ ਇਜਾਜ਼ਤ ਨਹੀਂ ਹੈ।
ਆਪਣੀ ਪ੍ਰਤੀਨਿਧਤਾ ਕਰਨ ਲਈ ਮੈਨੂੰ ਕੀ ਜਾਣਨ ਦੀ ਲੋੜ ਹੈ?
ਜੇ ਤੁਸੀਂ ਅਦਾਲਤ ਵਿੱਚ ਆਪਣੀ ਪ੍ਰਤੀਨਿਧਤਾ ਆਪ ਕਰਦੇ ਹੋ, ਤਾਂ ਤੁਹਾਡੇ ਤੋਂ ਤੁਹਾਡੇ ਕੇਸ 'ਤੇ ਲਾਗੂ ਕਾਨੂੰਨ, ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਸਮਝਣ ਦੀ ਉਮੀਦ ਕੀਤੀ ਜਾਂਦੀ ਹੈ। ਜੱਜ ਤੁਹਾਡੇ ਕੇਸ ਬਾਰੇ ਤੁਹਾਨੂੰ ਕਾਨੂੰਨੀ ਸਲਾਹ ਨਹੀਂ ਦੇ ਸਕਦਾ ਅਤੇ ਨਾ ਹੀ ਤੁਹਾਡੀ ਕਾਨੂੰਨੀ ਜਾਣਕਾਰੀ ਜਾਂ ਸਮਝ ਦੀ ਘਾਟ ਦੇ ਆਧਾਰ 'ਤੇ ਫੈਸਲੇ ਨਹੀਂ ਕਰ ਸਕਦੇਾ। ਹਰੇਕ ਕਿਸਮ ਦੇ ਮੁਕੱਦਮੇ ਦਿਆਂ ਵਿਸ਼ੇਸ਼ ਨਿਯਮ ਅਤੇ ਪ੍ਰਕਿਰਿਆਵਾਂ ਹੁੰਦੀਆਂ ਹਨ ਜੋ ਲਾਗੂ ਹੁੰਦੀਆਂ ਹਨ। ਅਦਾਲਤ ਦੇ ਸਥਾਨਕ ਨਿਯਮਾਂ ਤੱਕ ਪਹੁੰਚ ਕਰਨ ਲਈ, ਇੱਥੇ ਕਲਿੱਕ ਕਰੋ।
ਕੁਝ ਮੁਢਲੀ ਜਾਣਕਾਰੀ ਜੋ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ
ਹੇਠਾਂ ਕੁਝ ਬੁਨਿਆਦੀ ਜਾਣਕਾਰੀ ਦੇ ਲਿੰਕ ਦਿੱਤੇ ਗਏ ਹਨ ਜਿਨ੍ਹਾਂ ਦੀ ਤੁਹਾਨੂੰ ਲੋੜ ਪਵੇਗੀ ਜੇਕਰ ਤੁਸੀਂ ਅਦਾਲਤ ਵਿੱਚ ਆਪਣੀ ਪ੍ਰਤਿਨਿਧਤਾ ਕਰ ਰਹੇ ਹੋ। ਵਧੇਰੀ ਜਾਣਕਾਰੀ ਲਈ ਤੁਸੀਂ ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਜਾਣਕਾਰੀ ਚਾਹੁੰਦੇ ਹੋ।
- ਅਦਾਲਤ ਦੇ ਡਿਵੀਜ਼ਨ
- ਨਿਆਂਇਕ ਕੌਂਸਲ ਫਾਰਮ
- ਸਥਾਨਕ ਫਾਰਮ
- ਸਥਾਨਕ ਨਿਯਮ
- California ਅਦਾਲਤ ਦੇ ਨਿਯਮ
- Alameda ਕਾਉਂਟੀ ਕਾਨੂੰਨ ਲਾਈਬ੍ਰੇਰੀ
ਰਿਮੋਟ ਪੇਸ਼ੀ
BlueJeans 'ਤੇ ਤੁਹਾਡੀ ਅਦਾਲਤ ਦੀ ਸੁਣਵਾਈ ਲਈ ਰਿਮੋਟ ਤਰੀਕੇ ਨਾਲ ਹਾਜ਼ਰ ਹੋਣ ਲਈ ਹਦਾਇਤਾਂ।
- TRO/ਪਰਿਵਾਰਕ ਕਾਨੂੰਨ ਲਈ ZoomGov ਦੀਆਂ ਹਦਾਇਤਾਂ
- ਛੋਟੇ ਦਾਅਵਿਆਂ ਲਈ ZoomGov ਦੀਆਂ ਹਿਦਾਇਤਾਂ
- Instrucciones de ZoomGov para Orden de Restriccion/Derecho de Familia
- Instrucciones de ZoomGov para Reclamos Menores/Orden de Restriccion
ਕਾਨੂੰਨੀ ਸਹਾਇਤਾ ਲੱਭਣਾ
ਸਰੋਤ ਕੇਂਦਰ ਕਈ ਤਰ੍ਹਾਂ ਦੇ ਕਨੂੰਨੀ ਸਰੋਤ ਪ੍ਰਦਾਨ ਕਰਦਾ ਹੈ ਜੋ ਤੁਹਾਡੇ ਕਨੂੰਨੀ ਮਾਮਲੇ ਨੂੰ ਸੁਲਝਾਉਣ ਲਈ ਕੰਮ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ।
ਇਸ ਤੋਂ ਇਲਾਵਾ, California ਅਦਾਲਤ ਆਨਲਾਈਨ ਸਵੈ-ਸਹਾਇਤਾ ਕੇਂਦਰ ਇੱਕ ਕੀਮਤੀ ਸਰੋਤ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਆਮ ਕਾਨੂੰਨੀ ਵਿਸ਼ਿਆਂ ਅਤੇ ਪ੍ਰਕਿਰਿਆਵਾਂ 'ਤੇ ਵੱਡੀ ਮਾਤਰਾ ਵਿੱਚ ਜਾਣਕਾਰੀ ਹੁੰਦੀ ਹੈ। ਉਦਾਹਰਨ ਲਈ ਔਨਲਾਈਨ ਸਵੈ-ਸਹਾਇਤਾ ਕੇਂਦਰ ਕੋਲ ਛੋਟੇ ਦਾਅਵਿਆਂ ਵਾਲੇ ਮੁਕੱਦਮੇ, ਹਿਰਾਸਤ ਅਤੇ ਮੁਲਾਕਾਤ, ਵਿਛੋੜੇ ਅਤੇ ਤਲਾਕ, ਨਾਮ ਵਿੱਚ ਤਬਦੀਲੀਆਂ, ਅਤੇ ਹੋਰ ਕਈ ਮੁੱਦਿਆਂ ਬਾਰੇ ਜਾਣਕਾਰੀ ਹੈ।
ਸਵੈ-ਸਹਾਇਤਾ/ਪਰਿਵਾਰਕ ਕਾਨੂੰਨ ਫੈਸਿਲੀਟੇਟਰ ਸੇਵਾਵਾਂ
ਜੇ ਤੁਹਾਡੇ ਕੋਲ ਕੋਈ ਵਕੀਲ ਨਹੀਂ ਹੈ, ਤਾਂ ਸਵੈ-ਸਹਾਇਤਾ ਕੇਂਦਰ ਅਤੇ ਪਰਿਵਾਰਕ ਕਾਨੂੰਣ ਫੈਸਿਲੀਟੇਟਰ ਸਟਾਫ ਅਤੇ ਵਲੰਟੀਅਰ ਫਾਰਮ ਭਰਨ ਲਈ ਪ੍ਰਕਿਰਿਆ ਸੰਬੰਧੀ ਜਾਣਕਾਰੀ ਅਤੇ ਹਦਾਇਤਾਂ ਵਿੱਚ ਤੁਹਾਡੀ ਮਦਦ ਕਰਨ ਦੇ ਯੋਗ ਹਨ। ਉਹਨਾਂ ਦੇ ਟਿਕਾਣਿਆਂ, ਕੰਮ ਕਰਨ ਦੇ ਸਮੇਂ, ਮੁਢਲੀ ਸੇਵਾਵਾਂ ਅਤੇ ਵਰਕਸ਼ਾਪਾਂ ਬਾਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ। Para informacion sobre horas, locaciones, y talleres, oprima aqui.