ਬੱਚਿਆਂ ਦਾ ਵੇਟਿੰਗ ਰੂਮ
ਬੱਚਿਆਂ ਦਾ ਵੇਟਿੰਗ ਰੂਮ ਉਹਨਾਂ ਮਾਪਿਆਂ ਅਤੇ ਸਰਪ੍ਰਸਤਾਂ ਲਈ ਇੱਕ ਮੁਫਤ ਸੇਵਾ ਹੈ ਜੋ Hayward Hall of Justice ਵਿੱਚ ਅਦਾਲਤ ਦੇ ਕੰਮ ਤੋਂ ਆਏ ਹਨ। ਵੇਟਿੰਗ ਰੂਮ ਤੁਹਾਡੇ ਬੱਚਿਆਂ ਨੂੰ ਰਹਿਣ ਲਈ ਇੱਕ ਸੁਰੱਖਿਅਤ ਜਗ੍ਹਾ ਪ੍ਰਦਾਨ ਕਰਦਾ ਹੈ ਜਦੋਂ ਤੁਸੀਂ ਅਦਾਲਤ ਵਿੱਚ ਆਪਣਾ ਕੰਮ ਕਰਦੇ ਹੋ। ਬੱਚਿਆਂ ਦੇ ਵੇਟਿੰਗ ਰੂਮ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਵੇਰਵਿਆਂ ਲਈ ਕਿਰਪਾ ਕਰਕੇ ਹੇਠਾਂ ਦਿੱਤੀ ਜਾਣਕਾਰੀ ਦੇਖੋ।
ਬੱਚਿਆਂ ਦੇ ਵੇਟਿੰਗ ਰੂਮ ਅਤੇ ਸਟਾਫ ਬਾਰੇ
ਬੱਚਿਆਂ ਲਈ ਉਮਰ-ਮੁਤਾਬਕ ਖੇਡਾਂ, ਖਿਡੌਣੇ ਅਤੇ ਪ੍ਰੋਜੈਕਟ ਮੁਹੱਈਆ ਕਰਵਾਏ ਜਾਂਦੇ ਹਨ। ਹਲਕੇ ਸਨੈਕਸ ਉਪਲਬਧ ਹਨ। ਸਟਾਫ ਕੋਲ ਬੱਚਿਆਂ ਦੀ ਦੇਖਭਾਲ ਕਰਨ ਦਾ ਤਜਰਬਾ ਹੈ ਅਤੇ ਉਹ CPR ਅਤੇ ਬੁਨਿਆਦੀ ਮੁਢਲੀ ਸਹਾਇਤਾ ਵਿੱਚ ਸਿਖਲਾਈ ਪ੍ਰਾਪਤ ਹੈ। ਕਿਰਪਾ ਕਰਕੇ ਨੋਟ ਕਰੋ ਕਿ ਵੇਟਿੰਗ ਰੂਮ ਸਿਰਫ਼ ਥੋੜ੍ਹੇ ਸਮੇਂ ਲਈ ਦੇਖਭਾਲ ਪ੍ਰਦਾਨ ਕਰਦਾ ਹੈ ਜਦੋਂ ਤੱਕ ਮਾਤਾ ਪਿਤਾ ਅਦਾਲਤ ਦੀ ਇਮਾਰਤ ਦੇ ਅੰਦਰ ਹਨ। ਮਾਤਾ-ਪਿਤਾ ਅਤੇ ਸਰਪ੍ਰਸਤਾਂ ਨੂੰ ਜ਼ਰੂਰੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਲਈ ਘੱਟੋ-ਘੱਟ ਦਸ ਮਿੰਟ ਦਾ ਸਮਾਂ ਦੇਣਾ ਚਾਹੀਦਾ ਹੈ।
ਬੱਚਿਆਂ ਦੇ ਵੇਟਿੰਗ ਰੂਮ ਦੀ ਵਰਤੋਂ ਕਿਵੇਂ ਕਰੀਏ
ਬੱਚਿਆਂ ਦੇ ਵੇਟਿੰਗ ਰੂਮ 'ਤੇ ਪਹੁੰਚਣ 'ਤੇ ਰਜਿਸਟ੍ਰੇਸ਼ਨ ਫਾਰਮ ਨੂੰ ਭਰੋ। ਰਜਿਸਟ੍ਰੇਸ਼ਨ ਕਰਵਾਉਣ ਵਾਲੇ ਮਾਤਾ-ਪਿਤਾ ਦੇ ਨਾਲ-ਨਾਲ ਬੱਚੇ ਨੂੰ ਇੱਕੋ ਜਿਹੇ ਰਿਸਟਬੈਂਡ ਦਿੱਤੇ ਜਾਣਗੇ। ਬੱਚਿਆਂ ਦੇ ਵੇਟਿੰਗ ਰੂਮ ਵਿੱਚ ਰਜਿਸਟਰ ਕਰਨ ਵਾਲੇ ਉੱਸੇ ਵਿਅਕਤੀ ਨੂੰ ਬੱਚੇ ਨੂੰ ਵਾਪਸ ਲੈਣ ਆਉਣਾ ਚਾਹੀਦਾ ਹੈ। ਬੱਚਿਆਂ ਦੇ ਵੇਟਿੰਗ ਰੂਮ ਦੇ ਸਟਾਫ ਨੂੰ ਸੂਚਿਤ ਕਰੋ ਕਿ ਤੁਸੀ ਅਦਾਲਤ ਦੀ ਇਮਾਰਤ ਵਿੱਚ ਕਿੱਥੇ ਹੋਵੋਗੇ ਅਤੇ ਆਪਣੇ ਅਦਾਲਤੀ ਕਾਰਵਾਈ ਵਿੱਚ ਹਾਜ਼ਰ ਹੋਵੋਗੇ, ਇਸ ਭਰੋਸੇ ਨਾਲ ਕਿ ਤੁਹਾਡਾ ਬੱਚਾ ਇੱਕ ਸੁਰੱਖਿਅਤ ਅਤੇ ਅਨੁਕੂਲ ਵਾਤਾਵਰਣ ਵਿੱਚ ਖੇਡ ਰਿਹਾ ਹੈ।
ਜੇਕਰ ਰਜਿਸਟਰ ਕਰਨ ਵਾਲੇ ਮਾਤਾ-ਪਿਤਾ ਜਾਂ ਸਰਪ੍ਰਸਤ ਬੱਚੇ ਨੂੰ ਬੱਚਿਆਂ ਦੇ ਵੇਟਿੰਗ ਰੂਮ ਤੋਂ ਵਾਪਸ ਲੈ ਕੇ ਜਾਣ ਵਿੱਚ ਅਸਮਰੱਥ ਹਨ, ਤਾਂ ਸਿਰਫ਼ ਰਜਿਸਟ੍ਰੇਸ਼ਨ ਦੌਰਾਨ ਸੂਚੀਬੱਧ ਐਮਰਜੈਂਸੀ ਸੰਪਰਕ ਵਿਅਕਤੀ ਹੀ ਉਨ੍ਹਾਂ ਨੂੰ ਸਹੀ ਪਛਾਣ ਦੱਸ ਕੇ ਚੁੱਕ ਸਕਦਾ ਹੈ।
ਬੱਚਿਆਂ ਦੇ ਵੇਟਿੰਗ ਰੂਮ ਦੀ ਵਰਤੋਂ ਕੌਣ ਕਰ ਸਕਦਾ ਹੈ
ਕੋਈ ਵੀ ਮਾਤਾ ਜਾਂ ਪਿਤਾ ਜਾਂ ਸਰਪ੍ਰਸਤ ਜਿਹਣਾਂ ਦਾ ਅਦਾਲਤੀ ਸਹੂਲਤ ਵਿੱਚ ਅਦਾਲਤੀ ਕੰਮ ਹੈ ਜਿੱਥੇ ਬੱਚਿਆਂ ਦੇ ਵੇਟਿੰਗ ਰੂਮ ਸਥਿਤ ਹਨ ਜਿਸ ਵਿੱਚ ਸ਼ਾਮਲ ਹਨ: ਬਚਾਓ ਪੱਖ, ਗਵਾਹ, ਮੁਕੱਦਮੇਬਾਜ਼, ਜੱਜ ਦੇ ਸਾਹਮਣੇ ਪੇਸ਼ ਹੋਣ ਵਾਲੇ, ਕਾਗਜ਼ ਦਾਖਲ ਕਰਨ ਵਾਲੇ ਵਿਅਕਤੀ, ਜਾਂ ਪਰਿਵਾਰਕ ਅਦਾਲਤੀ ਸੇਵਾਵਾਂ ਜਾਂ ਪਰਿਵਾਰਕ ਕਾਨੂੰਨ ਫੈਸਿਲੀਟੇਟਰ ਦਫਤਰ ਜਾਣ ਵਾਲੇ। ਬੱਚਿਆਂ ਦੇ ਵੇਟਿੰਗ ਰੂਮ ਵਿੱਚ 15 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ, ਛੋਟੇ ਬੱਚਿਆਂ ਸਮੇਤ, ਦਾ ਸੁਆਗਤ ਹੈ।